ਇਸ ਸਾਲ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿੱਚੋਂ ਇੱਕ, ਟਾਈਫੂਨ ਰਾਗਾਸਾ (Typhoon Ragasa), ਨੇ ਤਾਈਵਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਕਾਰਨ ਹੋਈ ਭਾਰੀ ਬਾਰਿਸ਼ ਨਾਲ ਪੂਰਬੀ ਤਾਈਵਾਨ ਦੇ ਹੁਆਲੀਅਨ ਕਾਊਂਟੀ ਵਿੱਚ ਇੱਕ ਝੀਲ ਪਾਣੀ ਨਾਲ ਭਰ ਗਈ, ਜਿਸ ਤੋਂ ਬਾਅਦ ਇਸ ਦੇ ਫਟਣ ਨਾਲ ਹੜ੍ਹ ਦੀ ਲਪੇਟ ਵਿੱਚ ਆਉਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, 124 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਅਤੇ ਨਾਲ ਹੀ ਕਿਹਾ ਜਾਂ ਰਿਹਾ ਹੈ ਕਿ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।



