ਐਸਡੀ ਕਾਲਜ ਬਰਨਾਲਾ ਦੇ ਇਸ ਚਾਰ ਰੋਜ਼ਾ ਮੇਲੇ ਵਿੱਚ ਪੰਜਾਬ ਦੇ ਵਜ਼ੀਰੇ ਆਲਾ ਸਰਦਾਰ ਭਗਵੰਤ ਸਿੰਘ ਮਾਨ ਸ਼ਾਮਿਲ ਹੋਏ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੇ ਐਮਪੀ ਤੇ ਹੋਰ ਸਾਥੀ ਮੌਜੂਦ ਸਨ ਇਸ ਮੌਕੇ ਤੇ ਪ੍ਰਭਾਵਸ਼ਾਲੀ ਤਕਰੀਰ ਕਰਦਿਆਂ ਉਹਨਾਂ ਕਿਹਾ ਕਿ ਮਾਲਵੇ ਦੀ ਇਹ ਬੈਲਟ ਹੈ ਇਹ ਉਹੀ ਕਾਲਜ ਹੈ ਜਿੱਥੋਂ ਉਹਨਾਂ ਦੀ ਜ਼ਿੰਦਗੀ ਦਾ ਕਲਾਕਾਰੀ ਦਾ ਪਹਿਲਾ ਦਿਨ ਸ਼ੁਰੂ ਹੋਇਆ ਸੀ ਇਹ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਅੱਜ ਦੇ ਅੱਜ ਦਾ ਨੌਜਵਾਨ ਬੜਾ ਕੁਝ ਸਿੱਖ ਸਕਦਾ ਉਹਨਾਂ ਦੱਸਿਆ ਕਿ ਬਰਨਾਲਾ ਦੀ ਧਰਤੀ ਲਿਖਾਰੀਆਂ ਦੀ ਤੇ ਕਲਾਕਾਰਾਂ ਦੀ ਧਰਤੀ ਹੈ ਜਿਸ ਨੇ ਸੰਤ ਰਾਮ ਉਦਾਸੀ ਵਰਗੇ ਓਮ ਪ੍ਰਕਾਸ਼ ਗਾਸੋ ਵਰਗੇ ਤੇ ਤਰਕਸ਼ੀਲ ਲਹਿਰ ਦੇ ਮੋਢੀਆਂ ਵਰਗੇ ਨਾਮਵਰ ਪੰਜਾਬੀ ਕਲਾਕਾਰ ਦੇ ਹਨ ਉਹਨਾਂ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਕਿਹਾ ਕਿ ਸਟੇਜ ਤੇ ਆਉਣਾ ਸੌਖਾ ਨਹੀਂ ਉਹ ਵੀ ਜਦੋਂ ਪਹਿਲੀ ਵਾਰ ਆਏ ਸਨ ਤਾਂ ਕਈ ਵਾਰ ਲੱਤਾਂ ਕੰਬਦੀਆਂ ਹਨ ਇਹ ਇਕ ਮੌਕਾ ਹੈ ਜਦੋਂ ਤੁਸੀਂ ਆਪਣੀ ਜਿੰਦਗੀ ਦੇ ਸਾਰੇ ਦੁੱਖ ਭੁੱਲ ਕੇ ਆਪਣੇ ਆਪ ਨੂੰ ਪਰਸਨੈਲਿਟੀ ਡਿਵੈਲਪ ਕਰਨ ਲਈ ਇਸ ਪਲੇਟ ਨੂੰ ਇੱਕ ਪ੍ਰਾਈਮਰੀ ਪਲੇਟਫਾਰਮ ਵਜੋਂ ਵਰਤ ਸਕਦੇ ਹੋ ਉਹਨਾਂ ਨੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਭਾਗ ਲੈਣ ਲਈ ਬਹੁਤ ਬਹੁਤ ਵਧਾਈਆਂ ਦਿੱਤੀਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿੱਟੀ ਪੰਜਾਬੀ ਅਦਬ ਦੇ ਕਲਾਕਾਰਾਂ ਦੀ ਮਿੱਟੀ ਹੈ।
ਪੰਜਾਬ ਦੇ ਵਜ਼ੀਰੇ ਆਲਾ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਆਪਣੇ ਅਧਿਆਪਕਾਂ ਦੀ ਇੱਜਤ ਕਰੋ ਜਿਨਾਂ ਨੇ ਤੁਹਾਡਾ ਭਵਿੱਖ ਬਣਾਉਣਾ ਹੈ ਕਈ ਵਾਰੀ ਸਾਨੂੰ ਇਸ ਉਮਰ ਵਿੱਚ ਲੱਗਦਾ ਹੈ ਕਿ ਅਧਿਆਪਕ ਸਾਨੂੰ ਝਿੜਕਦੇ ਨੇ ਜਾਂ ਸਾਡੇ ਤੇ ਸਖਤੀ ਕਰਦੇ ਨੇ ਪਰ ਜਦੋਂ ਤੁਸੀਂ ਬਾਅਦ ਵਿੱਚ ਜਿੰਦਗੀ ਬਾਰੇ ਸੋਚੋਗੇ ਕਿ ਯਾਰ ਜਿਸ ਸਬਜੈਕਟ ਚੋਂ ਨੰਬਰ ਚੰਗੇ ਆ ਰਹੇ ਨੇ ਉਹ ਫਲਾਣੇ ਅਧਿਆਪਕ ਨੇ ਪੜਾਇਆ ਸੀ ਉਦੋਂ ਯਾਦ ਕਰੋਗੇ ਸੋ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਯੋਜਿਤ ਚਾਰ ਰੋਜ਼ਾ ਯੂਥ ਫੈਸਟੀਵਲ ਦੀ ਉਦਘਾਟਨ ਸਮੇਂ ਅੱਜ ਦੇ ਨੌਜਵਾਨਾਂ ਨੂੰ ਕਹਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਕ ਰੁਪਆ ਲੱਖ ਦੇ ਬਰਾਬਰ ਨੇ ਬਹਿੰਦਾ ਪਰ ਜੇ ਲੱਖ ਵਿੱਚੋਂ ਇੱਕ ਰੁਪਏ ਕੱਢ ਦਈਏ ਤਾਂ ਉਹ ਵੀ ਲੱਖ ਨਹੀਂ ਰਹਿੰਦਾ ਕਿਉਂਕਿ ਹਰ ਘੜੀ ਦਾ ਮੁੱਲ ਇੱਕ ਦਾ ਯੋਗਦਾਨ ਹੈ ਤੇ ਇਸ ਤਰ੍ਹਾਂ ਇਹ ਫੈਸਟੀਵਲ ਤੁਹਾਨੂੰ ਮਿਲਿਆ ਹੈ ਇਸ ਨੂੰ ਕਾਮਯਾਬ ਕਰੋ ਯੂਨੀਵਰਸਿਟੀਆਂ ਅੱਗੇ ਤੋਂ ਵੀ ਇਸ ਜਗਹਾ ਦੀਆਂ ਉਦਾਹਰਨਾਂ ਦੇਣ ਕਿ ਐਸਾ ਮੇਲਾ ਮੀਲ ਪੱਥਰ ਸਾਬਿਤ ਹੋ ਜਾਏ ਉਸ ਵਰਗਾ ਕਰਕੇ ਦਿਖਾਓ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਸਮਾਂ ਬਿਤਾਇਆ ਤੇ ਬੜੇ ਹੀ ਲਾਇਟਰ ਮੋਡ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਜੋ ਕੁਝ ਵੀ ਅੱਜ ਬਣਿਆ ਹੈ ਇਹਨਾਂ ਸਟੇਜਾਂ ਦੀ ਤੋਂ ਹੀ ਉੱਪਰ ਉੱਠ ਕੇ ਆਇਆ।

ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਮੀਡੀਏ ਨੂੰ ਮੁਖਾਤਬ ਕਰਕੇ ਆਖਿਆ ਕਿ ਉਹਨਾਂ ਲਈ ਇਹ ਬੜਾ ਹੀ ਮੁਬਾਰਕ ਭਰਿਆ ਦਿਨ ਹੈ ਜਦੋਂ ਉਹ ਇਸ ਖੇਤਰੀ ਯੋਗ ਮੇਲੇ ਵਿੱਚ ਸ਼ਾਮਿਲ ਹੋਏ ਹਨ ਇਸ ਤੋਂ ਬਾਅਦ ਵੀ ਖੁਸ਼ੀ ਹੋਈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਖੁਦ ਵੀ ਇੱਕ ਆਰਟਿਸਟ ਨੇ ਇਸੇ ਐਸ ਡੀ ਕਾਲਜ ਦੀ ਸਟੇਜ ਤੇ ਆਪਣਾ ਰੋਲ ਕਰਕੇ ਪਹਿਲਾਂ ਇਨਾਮ ਜਿੱਤਿਆ ਸੀ ਤੇ ਫਿਰ ਪਿੱਛੇ ਮੁੜ ਕੇ ਕਦੀ ਨਹੀਂ ਵੇਖਿਆ ਤੇ ਇਸੇ ਕਾਲਜ ਦੀ ਸਟੇਜ ਤੇ ਅੱਜ ਮੁੱਖ ਮਹਿਮਾਨ ਬਣ ਕੇ ਪਹੁੰਚੇ ਹਨ ਇਹ ਸਟੇਜ ਬੜੀ ਭਾਗਾਂ ਵਾਲੀ ਹੈ ਜਿਸਨੇ ਪੰਜਾਬ ਦੇ ਬਹੁਤ ਸਾਰੇ ਨਾਮਵਰ ਕਲਾਕਾਰ ਪੈਦਾ ਕੀਤੇ ਹਨ ਅੱਜ ਦੇ ਯੁਗ ਵਿੱਚ ਨੌਜਵਾਨ ਨੂੰ ਰੁਜ਼ਗਾਰ ਦੇ ਨਾਲ ਨਾਲ ਆਪਣਾ ਮਨੋਬਲ ਉੱਪਰ ਕਰਨ ਲਈ ਅਜਿਹੇ ਯੋਗ ਮੇਲਿਆਂ ਦੀ ਬੜੀ ਲੋੜ ਹੈ ਤਾਂ ਕਿ ਉਹ ਸਮਾਜ ਦੇ ਨਾਲ ਮੋਟੀਵੇਟ ਹੋ ਕੇ ਨਵਾਂ ਸਫਰ ਸ਼ੁਰੂ ਕਰਕੇ ਪੰਜਾਬ ਨੂੰ ਅੱਗੇ ਲਿਜਾ ਸਕਣ ਮੇਰੀ ਉਹਨਾਂ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾ।
ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਆਖਿਆ ਕਿ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਜਦੋਂ ਮੈਂ ਮੈਨੇਜਮੈਂਟ ਦੇ ਨਾਲ ਮਿਲਿਆ ਕਿ 70 ਸਾਲ ਪੁਰਾਣਾ ਅਦਾਰਾ ਹੋ ਗਿਆ ਇੱਕ ਅਦਾਰੇ ਤੇ ਹੁਣ ਪੰਜ ਅਦਾਰੇ ਇਸ ਜਗਹਾ ਦੇ ਵਿੱਚ ਚੱਲ ਰਹੇ ਆ ਤੇ ਬੜੇ ਸਕਸੈਸਫੁਲੀ ਚੱਲ ਰਹੇ ਆ .
ਬਰਨਾਲਾ ਸ਼ਹਿਰ ਜਿਵੇਂ ਸੀ ਐਮ ਸਾਹਿਬ ਨੇ ਵੀ ਕਿਹਾ ਤੇ ਉਹ ਇੱਕ ਸਾਹਿਤ ਦੀ ਰਾਜਧਾਨੀ ਹ ਬਹੁਤ ਵੱਡੇ ਕਲਾਕਾਰ ਇਸ ਵੇਲੇ ਜਿਹੜੇ ਜੰਮਪਾਲ ਜਿਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੜੀ ਮਾਨ ਦੀ ਗੱਲ ਹ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਭਾਸ਼ਾ ਪੰਜਾਬੀ ਵਿਰਸੇ ਤੇ ਪੰਜਾਬੀ ਸਾਹਿਤ ਤੇ ਵਿਕਾਸ ਲਈ ਬਣਾਈ ਗਈ ਸੀ।

ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਆਖਿਆ ਕਿ ਬਰਨਾਲੇ ਦੇ ਲੋਕਾਂ ਨੇ ਬਹੁਤ ਵਧੀਆ ਯੋਗਦਾਨ ਪਾਇਆ ਕਿ ਜਿਹੜਾ ਖੇਤਰੀ ਓਵਰ ਤੇ ਲੋਕ ਮੇਲਾ ਇੱਥੇ ਇੱਕ ਮੌਕਾ ਮਿਲਦਾ ਇੱਕ ਸਾਰੇ ਵਿਦਿਆਰਥੀਆਂ ਨੂੰ ਆਪਦੀ ਸਟੇਜ ਦੇ ਉੱਤੇ ਆ ਕੇ ਉਹਨਾਂ ਨੂੰ ਸਟੇਜ ਦੇ ਉੱਤੇ ਜਾਣ ਦਾ ਜਿਹੜਾ ਮੌਕਾ ਮਿਲਦਾ ਜਿਹੜਾ ਸੇਂਟ ਫੀਅਰ ਹੁੰਦਾ ਉਹ ਵੀ ਖਤਮ ਹੋ ਜਾਂਦਾ ਤੇ ਸਟੇਜ ਦੇ ਉੱਤੇ ਆ ਕੇ ਪਰਫੋਰਮ ਕਰਦੇ ਆ ਕੰਪਲੀਟ ਕਰਦੇ ਹ ਪਹਿਲਾਂ ਕਾਲਜ ਪੱਧਰ ਦੇ ਕੰਪਲੀਟ ਕਰਦੇ ਆ ਤੇ ਖੇਤਰੀ ਲੈਵਲ ਤੇ ਕੰਪਲੀਟ ਕਰਦੇ ਆ ਯੂਨੀਵਰਸਿਟੀ ਲੈਵਲ ਤੇ ਜਾ ਕੇ ਕੰਪਲੀਟ ਕਰਨਗੇ ਫਿਰ ਉਸ ਤੋਂ ਬਾਅਦ ਨੌਰਥ ਫੈਸਟੀਵਲ ਹੁੰਦਾ ਜਾਂ ਆਲ ਇੰਡੀਆ ਲੈਵਲ ਦਾ ਯੂਥ ਫੈਸਟੀਵਲ ਹੁੰਦਾ ਤੇ ਇਥੋਂ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਸਾਰੇ ਕਲਾਕਾਰ ਉਹ ਜਿਵੇਂ ਭਗਵੰਤ ਮਾਨ ਜੀ ਸਾਡੇ ਨਿਕਲੇ ਇਸ ਤਰਹਾਂ ਦੇ ਬਹੁਤ ਕਲਾਕਾਰ ਇਸ ਮੰਚ ਤੋਂ ਹੋਰ ਨਿਕਲਣ ਤੇ ਇਹ ਇੱਕ ਕਿਉਂਕਿ ਜਿਹੜਾ ਹੁਣ ਆਪਣੀ ਜੋਬ ਦਾ ਸਿਸਟਮ ਹੈਗਾ ਪੜਹਾਈ ਦੇ ਬਾਅਦ ਹਰੇਕ ਬੰਦੇ ਨੂੰ ਜੋਬ ਮਿਲੂਗੀ ਮੈਂ ਮੰਨ ਕੇ ਚੱਲਦਾ ਕਿ ਚਾਰ ਪੰਜ ਪੜਾ ਦੇ ਵਿੱਚ ਚੇਂਜ ਹੋਇਆ ਪਹਿਲਾਂ ਲੋਕਾਂ ਨੂੰ ਇਹ ਸੀ ਸਾਨੂੰ ਅਸੀਂ ਪੜ੍ਹ ਕੇ ਸਾਨੂੰ ਜੋਬ ਮਿਲੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਹੋਣਾ ਸ਼ੁਰੂ ਹੋ ਗਿਆ ਕਿ ਵਿੱਚੋਂ ਕੁਝ ਲੋਕਾਂ ਨੇ ਬਿਜ਼ਨਸ ਕਰਨਾ ਸ਼ੁਰੂ ਕੀਤਾ ਬਿਜਨਸ ਕਿ ਬਿਜਨਸ ਲਈ ਤੁਹਾਨੂੰ ਪੈਸਾ ਚਾਹੀਦਾ ਹਰੇਕ ਬੰਦਾ ਉਹਨੂੰ ਸ਼ੁਰੂ ਨਹੀਂ ਕਰ ਸਕਦਾ ਸਰਮਾਏ ਦੀ ਲੋੜ ਨਹੀਂ ਫਿਰ ਭਾਰਤ ਸਰਕਾਰ ਨੇ ਕੁਝ ਉਦਮ ਕੀਤੇ ਕੁਝ ਲੋਕਾਂ ਨੇ ਆਪਦੇ ਪੱਧਰ ਤੇ ਉਦਮ ਕੀਤੇ ਕੋਈ ਸਟਾਰਟ ਅਪ ਕਲਚਰ ਇਥੇ ਆਉਣਾ ਸ਼ੁਰੂ ਹੋਇਆ ਦੋ ਦਿਨ ਪਹਿਲਾਂ ਹੀ ਸੀਐਮ ਸਾਹਿਬ ਨੇ ਜਿਹੜਾ ਇੱਕ ਅੰਡਰ ਫਿਲਮ ਸ਼ੁਰੂ ਕੀਤਾ ਚੰਡੀਗੜ੍ਹ ਦੇ ਵਿੱਚ ਉਹਦਾ ਉਦਘਾਟਨ ਕੀਤਾ ਸੀ।
ਜਿਹਨੂੰ ਉਹਨਾਂ ਨੇ ਨਵਾਂ ਨਾਂ ਦਿੱਤਾ ਕਿ ਬਿਜਨਸ ਕਲਾਸ ਹ ਉਹ ਕਹਿੰਦੇ ਵੀ ਇਹਦਾ ਨਾਂ ਆਪਾਂ ਬਦਲ ਦਈਏ ਇਹਨੂੰ ਆਪਾਂ ਬਿਜਨਸ ਕਲਾਸ ਕਿਹਾ ਕਰੀਏ ਬੜੀ ਵਧੀਆ ਗੱਲ ਉਹਨਾਂ ਨਾਲ ਕਹੀ ਕਹਿੰਦੇ ਵੀ ਜੇ ਬਿਜਨਸ ਕਲਾਸ ਤੁਸੀਂ ਪੜੋਗੇ ਤਾਂ ਫਿਰ ਤੁਸੀਂ ਬਿਜਨਸ ਕਲਾਸ ਚ ਟਰੈਵਲ ਕਰੋ ਉਹ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਸ਼ੁਰੂ ਕੀਤਾ ਤੇ ਸਾਰੇ ਬੱਚਿਆਂ ਦੇ ਫਸਟ ਈਅਰ ਦੇ ਵਿੱਚ ਦੋ ਦੋ ਕ੍ਰੈਡਿਟ ਦਾ ਜਿਹੜਾ ਕੋਰਸ ਸ਼ੁਰੂ ਕੀਤਾ ਜਿਹਦੇ ਚ ਉਹਨਾਂ ਨੂੰ ਕਿਸੇ ਟੀਚਰ ਦੀ ਲੋੜ ਨਹੀਂ ਉਹਨਾਂ ਨੇ ਐਪ ਦੇ ਥਰੂ ਸਾਰੀ ਪੜ੍ਹਾਈ ਕਰਨੀ ਹ ਤੇ ਉਹ ਜਿਸ ਵੀ ਸਿੱਟੇ ਚ ਜਾਣਾ ਚਾਹੁੰਦੇ ਆ ਬਹੁਤ ਜਿਆਦਾ ਕੀਤੇ ਉਹਨਾਂ ਨੂੰ ਮਿਲ ਜਾਣਗੇ ਤੇ ਜਿਹੜੇ ਕਲਾਕਾਰ ਸਟੇਜ ਦੇ ਉੱਤੇ ਪਰਫੋਰਮ ਕਰਦੇ ਆ ਉਹਨਾਂ ਲਈ ਵੀ ਇੱਕ ਬਹੁਤ ਵਧੀਆ ਕੀਤਾ ਮਿਲੂਗਾ ਕਿ ਉਹਨਾਂ ਨੂੰ ਐਕਸਪਲੇਟਸ ਨਾਲ ਮਿਲ ਜਗਾ ਕਿ ਅਸੀਂ ਕਿਸ ਤਰਾਂ ਆਪਦੀ ਵੀਡੀਓ ਬਣਾਉਣੀ ਹ ਇਸ ਤਰਾਂ ਦੀ ਵੀਡੀਓ ਨੂੰ ਭੇਜਣਾ ਜਾਂ ਯੂਟੀਊਬ ਤੇ ਭੇਜਣਾ ਜਾਂ ਦੂਸਰੇ ਪਲੈਟਫਾਰਮ ਤੇ ਭੇਜਣਾ ਤਾਂ ਇਹ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਯੂਨੀਵਰਸਿਟੀਆਂ ਕਰਦੀਆਂ ਯੁਵਕ ਮੇਲੇ ਕਰਾ ਕੇ ਜਿਹੜਾ ਆਪਾਂ ਮੌਕਾ ਦਿੰਨੇ ਆ ਵਿਦਿਆਰਥੀਆਂ ਨੂੰ ਕਿ ਸਟੇਜ ਦੇ ਉੱਤੇ ਆ ਕੇ ਕੰਪੀਟ ਕਰਨਾ

ਇਸ ਮੌਕੇ ਤੇ ਐਸਡੀ ਕਾਲਜ ਬਰਨਾਲਾ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸ਼੍ਰੀ ਜਤਿੰਦਰ ਨਾਥ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਜਾਲਾ ਪੰਜਾਬ ਨੂੰ ਦੱਸਿਆ ਉਦਘਾਟਨ ਕਰਨ ਲਈ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਆਏ ਸੀ ਇਸ ਕਰਕੇ ਉਹਨਾਂ ਦੀ ਮੌਜੂਦਗੀ ਦੇ ਨਾਲ ਇਹ ਫੰਕਸ਼ਨ ਵਿਸ਼ੇਸ਼ ਹੋ ਗਿਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਐਸ ਡੀ ਕਾਲਜ ਬਰਨਾਲਾ ਕਾਲਜ ਵਿੱਚ ਖੇਤਰੀ ਯੂਥ ਮੇਲੇ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਥੇ ਉਹਨਾਂ ਦੀ ਪਹਿਲੀ ਪਰਫੋਰਮੈਂਸ ਉਸ ਵੇਲੇ ਉਹ ਸੁਨਾਮ ਕਾਲਜ ਦੇ ਸ਼ਹੀਦ ਉਧਮ ਸਿੰਘ ਗਵਰਮੈੰਟ ਕਾਲਜ ਸੁਨਾਮ ਦੇ ਸਟੂਡੈਂਟਸ ਹਨ ਉਸ ਕਾਲਜ ਨੂੰ ਵਿਦਿਆਰਥੀ ਵਜੋਂ ਉਹਨਾਂ ਨੇ ਫੈਸਟੀਵਲ ਵਿੱਚ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਕੈਰੀਅਰ ਸ਼ੁਰੂ ਕੀਤਾ ਮਹੀਨੇ ਬਾਅਦ ਉਹਨਾਂ ਦੀ ਪਹਿਲੀ ਕੈਸਟ ਆਈ ਸੀ ਔਰ ਉਸ ਤੋਂ ਬਾਅਦ ਮਾਨ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਬਤੌਰ ਕਲਾਕਾਰ ਅਸੀਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਮਾਨ ਸਾਹਿਬ ਕੀ ਹੈਸੀਅਤ ਰੱਖਦੇ ਆ ਉਹਨਾਂ ਦੀ ਸ਼ੁਰੂਆਤ ਜੋ ਹੋਈ ਸੀ।

ਅੱਜ ਉਹ ਖੁਦ ਇਸ ਵਾਰ ਦੇ ਯੂਥ ਫੈਸਟੀਵਲ ਦਾ ਉਦਘਾਟਨ ਕਰਨ ਲਈ ਇਥੇ ਪਹੁੰਚੇ ਤੇ ਨਾਲ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਆਏ ਸੀ ਸਰਦਾਰ ਗੁਰਮੀਤ ਸਿੰਘ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਆਏ ਤੇ ਨਾਲ ਪਦਮ ਸ਼੍ਰੀ ਰਜਿੰਦਰ ਗੁਪਤਾ ਜਿਹੜੇ ਟਰਾਈਡਨ ਗਰੁੱਪ ਦੇ ਚੇਅਰਮੈਨ ਨੇ ਉਹ ਵੀ ਵਿਸ਼ੇਸ਼ ਤੌਰ ਤੇ ਆਏ ਇਹਨਾਂ ਸ਼ਖਸੀਅਤਾਂ ਦੇ ਨਾਲ ਇਹ ਅੱਜ ਦੇ ਫੰਕਸ਼ਨ ਦੀ ਇਸ ਵਾਰ ਦੇ ਯੂਥ ਫੈਸਟੀਵਲ ਦੀ ਇੱਕ ਖਾਸ ਜਗਹਾ ਬਣੀ ਮੈਨੂੰ ਉਮੀਦ ਹੈ ਕਿ ਜਿਸ ਤਰਾਂ ਬੱਚਿਆਂ ਦੀ ਪਾਰਟੀਸਪੇਸ਼ਨ ਅਸੀਂ ਦੇਖ ਰਹੇ ਹਾਂ ਜਿਸ ਤਰਾਂ ਨੇ ਤਿਆਰੀਆਂ ਅਸੀਂ ਦੇਖੀਆਂ ਕਿ ਉਸ ਤੋਂ ਇਹ ਨਿਵੇਕਲਾ ਯੂਥ ਫੈਸਟੀਵਲ ਹੋਰ ਨਿਬੜੇਗਾ
ਪ੍ਰਬੰਧਕ ਕਮੇਟੀ ਦੇ ਸਕੱਤਰ ਸ਼੍ਰੀ ਜਤਿੰਦਰ ਨਾਥ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੇਰਾ ਖਿਆਲ ਹੈ ਇਸ ਕਾਲਜ ਦਾ ਜੋ ਇਸ ਵਾਰ ਕਾਲਜ ਹੋਸਟ ਕਰ ਰਿਹਾ ਤੇ ਪੰਜਾਬੀ ਯੂਨੀਵਰਸਿਟੀ ਸਾਰੇ ਦੇ ਵਿੱਚੋਂ ਇੱਕ ਨੰਬਰ ਨਿਯੁਕਤ ਕਰਦੇ ਆਂ ਇਹਨੂੰ ਆਪਣੇ ਪਰਫੋਰਮੈਂਸ ਲਾਹੌਰ ਨਿਖੇੜਣਗੇ ਔਰ ਇਸ ਯੂਥ ਫੈਸਟੀਵਲ ਨੂੰ ਚਾਰ ਟੈਂਡ ਲਾਉਣਗੇ ਇਲਾਕੇ ਦੇ ਲੋਕਾਂ ਨੂੰ ਵੀ ਅਸੀਂ ਫੈਸਟੀਵਲ ਦਾ ਆਨੰਦ ਮਾਨਣ ਵੈਸੇ ਇਹ ਫੈਸਟੀਵਲ ਸੀਜ਼ਨ ਵੀ ਚੱਲ ਰਿਹਾ ਹੈ ਦੁਸ਼ਹਿਰਾ ਨਿਕਲ ਕੇ ਗਿਆ ਫੈਸਟੀਵਲ ਦਿਵਾਲੀ ਸੀਜਨ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਖੇਤਰੀ ਯੂਥ ਫੈਸਟੀਵਲ ਦੋਨੋ ਫੈਸਟੀਵਲ ਇਥੇ ਹੋਣਾ ਆਪਣੇ ਆਪ ਚ ਫੇਰ ਵਿਸ਼ੇਸ਼ਤਾ ਬਣ ਜਾਂਦਾ ਇਸ ਵਾਰ ਦਾ ਯੂਥ ਫੈਸਟੀਵਲ ਇੱਕ ਖਾਸ ਅਹਮੀਅਤ ਰੱਖਦਾ ਹੈ।

ਡਾ ਭੀਮ ਇੰਦਰ ਸਿੰਘ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਟਿਆਲਾ ਇਸ ਫੈਸਟੀਵਲ ਦੀ ਰਹਿਨੁਮਾਈ ਕਰ ਰਹੇ ਹਨ ਉਹਨਾਂ ਨੇ ਇਸ ਵਿੱਚ ਇੱਕ ਨਵੀਂ ਵਿਉਤਮੰਦੀ ਭਰ ਕੇ ਇਸ ਯੁਵਕ ਮੇਲੇ ਨੂੰ ਸਮੇਂ ਦੇ ਹਾਣ ਦਾ ਕਰ ਦਿੱਤਾ ਖਾਸ ਕਰਕੇ ਮਾਲਵੇ ਦੇ ਉਹ ਕਿਸਾਨ ਜਿਹੜੇ ਕਰਜ਼ੇ ਦੀ ਮਾਰ ਹੇਠ ਆ ਕੇ ਆਤਮ ਹੱਤਿਆਵਾਂ ਕਰ ਰਹੇ ਸਨ ਉਹਨਾਂ ਨੂੰ ਸਮਾਜ ਵਿੱਚ ਉੱਚਾ ਚੁੱਕਣ ਲਈ ਪੰਜਾਬੀ ਸੱਭਿਆਚਾਰ ਦੀਆਂ ਮੁਹਾਵਰੇਦਾਰ ਵਨਗੀਆਂ ਤੇ ਗੀਤਾਂ ਨੂੰ ਸ਼ਿੰਗਾਰ ਕੇ ਕਾਲਜਾਂ ਦੇ ਵਿਦਿਆਰਥੀਆਂ ਨੇ ਪੇਸ਼ ਕੀਤਾ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਪਰ ਇਸ ਮੇਲੇ ਵਿੱਚ ਪੰਜਾਬ ਦੇ ਨਵੇਂ ਅਕਸ ਦੀ ਅਕਾਸੀ ਨਜ਼ਰ ਆਈ ਜਿਹੜੀ ਸ਼ਾਇਦ ਪਹਿਲਾਂ ਹੁੰਦੇ ਖੇਤਰੀ ਯੁਗ ਮੇਲਿਆਂ ਵਿੱਚ ਨਹੀਂ ਸੀ ਇਸ ਦਾ ਇੱਕੋ ਹੀ ਕਾਰਨ ਕਿ ਪੰਜਾਬੀ ਯੂਨੀਵਰਸਿਟੀ ਦੇ ਡਾ ਭੀਮ ਇੰਦਰ ਸਿੰਘ ਪੰਜਾਬੀ ਦੇ ਵਿਦਵਾਨ ਨੇ ਤੇ ਉਹ ਪੰਜਾਬੀ ਸੱਭਿਆਚਾਰ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਸ਼ਾਇਦ ਇਹੀ ਕਾਰਨ ਹੈ ਕਿ ਇਸ ਵਾਰ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਕਿਟ ਗਿੱਧਾ ਭੰਗੜਾ ਗੀਤ ਤੇ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਅਕਾਸ਼ੀ ਕਰਦੇ ਦੇਖੇ ਗਏ ਅਜਿਹਾ ਸ਼ਾਇਦ ਪਹਿਲਾਂ ਮੌਕਾ ਹੈ ਜਦੋਂ ਪੰਜਾਬੀ ਸੱਭਿਆਚਾਰ ਦੀ ਝਲਕ ਆਮ ਯੋਗ ਮੇਲਿਆਂ ਵਿੱਚ ਵੇਖਣ ਨੂੰ ਮਿਲੀ ਜਿਸ ਦਾ ਲਾਭ ਆਉਣ ਵਾਲੇ ਨਵੀਂ ਪੀੜੀ ਦੇ ਵਿਦਿਆਰਥੀਆਂ ਨੂੰ ਹੋਵੇਗਾ
ਐਸ ਡੀ ਕਾਲਜ ਬਰਨਾਲਾ ਦੀ ਇੱਕ ਹੋਰ ਪ੍ਰੋਫੈਸਰ ਡਾ ਤਰਸਪਾਲ ਕੌਰ ਜੋ ਖੁਦ ਵੀ ਇੱਕ ਅਦਬੀ ਸ਼ਖਸ਼ੀਅਤ ਹੈ ਨੇ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਸਟੇਜ ਦੀ ਸੁਚੱਜੀ ਕਾਰਵਾਈ ਬੜੇ ਹੀ ਸੋਹਣੇ ਢੰਗ ਨਾਲ ਨਿਭਾਈ ਉਹਨਾਂ ਵਿਦਿਆਰਥੀਆਂ ਨੂੰ ਮੋਟੀਵੇਟ ਕਰਦਿਆਂ ਅਜਿਹੇ ਯੁਵਕ ਮੇਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਡਾ ਤਰਸਪਾਲ ਕੌਰ ਪੰਜਾਬੀ ਵਿਸ਼ੇ ਦੀ ਪ੍ਰੋਫੈਸਰ ਹੈ ਤੇ ਪੰਜਾਬੀ ਰੰਗ ਮੰਚ ਨਾਲ ਅੰਤਾਂ ਦਾ ਮੋਹ ਹੈ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਨੂੰ ਸ਼ਿੰਗਾਰਨ ਵਿੱਚ ਅਹਿਮ ਰੋਲ ਅਦਾ ਕੀਤਾ।



