• Home  
  • ਪੰਜਾਬ ਸਰਕਾਰ ਦਾ “ਮਿਸ਼ਨ ਚੜ੍ਹਦੀ ਕਲਾ” ਬਣੇਗਾ ਹੜ੍ਹ ਪੀੜਤਾਂ ਲਈ ਵੱਡੀ ਰਾਹਤ
- ਖ਼ਬਰਾ

ਪੰਜਾਬ ਸਰਕਾਰ ਦਾ “ਮਿਸ਼ਨ ਚੜ੍ਹਦੀ ਕਲਾ” ਬਣੇਗਾ ਹੜ੍ਹ ਪੀੜਤਾਂ ਲਈ ਵੱਡੀ ਰਾਹਤ

ਸੋਚੋ ਕਿ ਇੱਕ ਰਾਤ ਵਿੱਚ ਤੁਹਾਡਾ ਘਰ, ਤੁਹਾਡੇ ਸਪਨੇ, ਤੁਹਾਡੀ ਸਾਰੀ ਜ਼ਿੰਦਗੀ ਪਾਣੀ ਵਿੱਚ ਵਹਿ ਜਾਵੇ। ਅਸੀਂ ਸੋਚ ਵੀ ਨਹੀਂ ਸਕਦੇ ਪਰ ਇਹੀ ਹੋਇਆ ਹੈ ਪੰਜਾਬ ਦੇ 7 ਲੱਖ ਲੋਕਾਂ ਨਾਲ। ਕੁਦਰਤ ਦੇ ਇਸ ਵੱਡੇ ਕਹਿਰ ਨੇ ਪੰਜਾਬ ਦੇ 2,300 ਪਿੰਡਾਂ ਨੂੰ ਡੁਬੋ ਦਿੱਤਾ ਹੈ। 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 7 ਲੱਖ […]

ਸੋਚੋ ਕਿ ਇੱਕ ਰਾਤ ਵਿੱਚ ਤੁਹਾਡਾ ਘਰ, ਤੁਹਾਡੇ ਸਪਨੇ, ਤੁਹਾਡੀ ਸਾਰੀ ਜ਼ਿੰਦਗੀ ਪਾਣੀ ਵਿੱਚ ਵਹਿ ਜਾਵੇ। ਅਸੀਂ ਸੋਚ ਵੀ ਨਹੀਂ ਸਕਦੇ ਪਰ ਇਹੀ ਹੋਇਆ ਹੈ ਪੰਜਾਬ ਦੇ 7 ਲੱਖ ਲੋਕਾਂ ਨਾਲ। ਕੁਦਰਤ ਦੇ ਇਸ ਵੱਡੇ ਕਹਿਰ ਨੇ ਪੰਜਾਬ ਦੇ 2,300 ਪਿੰਡਾਂ ਨੂੰ ਡੁਬੋ ਦਿੱਤਾ ਹੈ। 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 7 ਲੱਖ ਲੋਕ ਬੇਘਰ ਹੋ ਗਏ ਹਨ। 56 ਜਾਨਾਂ ਗਈਆਂ ਹਨ ਅਤੇ ਅਣਗਿਣਤ ਸਪਨੇ ਟੁੱਟੇ ਹਨ। ਇਹ ਸਿਰਫ਼ ਗਿਣਤੀ ਨਹੀਂ ਹੈ – ਇਹ ਅਸਲੀ ਜ਼ਿੰਦਗੀਆਂ ਦੀਆਂ ਕਹਾਣੀਆਂ ਹਨ, ਜੋ ਅੱਜ ਵੀ ਰਾਹਤ ਕੈਂਪਾਂ ਵਿੱਚ ਆਪਣੇ ਭਵਿੱਖ ਬਾਰੇ ਸੋਚ ਕੇ ਦੁੱਖੀ ਹੋ ਰਹੇ ਹਨ। 

45 ਸਾਲਾਂ ਦੀ ਵੀਰੋ ਬਾਈ ਦੀ ਕਹਾਣੀ ਦੱਸੀਏ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਗੁੱਦੜ ਭੈਣੀ ਪਿੰਡ ਵਿੱਚ ਰਹਿਣ ਵਾਲੀ ਵੀਰੋ ਬਾਈ ਨੂੰ 26 ਅਗਸਤ ਤੋਂ ਰਾਹਤ ਕੈਂਪ ਵਿੱਚ ਰਹਿਣਾ ਪੈ ਰਿਹਾ ਹੈ। ਜਦੋਂ ਸਤਲੁਜ ਨਦੀ ਦਾ ਪਾਣੀ ਉਨ੍ਹਾਂ ਦੇ ਘਰ ਵਿੱਚ ਵੜਿਆ, ਤਾਂ ਪਾਣੀ ਤਿੰਨ ਫੁੱਟ ਤੱਕ ਸੀ। ਉਹ ਕਹਿੰਦੀ ਹੈ, “ਸਾਨੂੰ ਆਪਣੀਆਂ ਛੋਟੀਆਂ-ਵੱਡੀਆਂ ਸਾਰੀਆਂ ਚੀਜ਼ਾਂ ਛੱਡ ਕੇ ਉੱਥੋਂ ਨਿਕਲਣਾ ਪਿਆ।” ਅੱਜ ਉਹ ਅਤੇ ਹਜ਼ਾਰਾਂ ਪਰਿਵਾਰ ਆਪਣੇ ਘਰ ਵਾਪਸ ਜਾਣ ਦਾ ਇੰਤਜ਼ਾਰ ਕਰ ਰਹੇ ਹਨ।ਇਹ ਪੰਜਾਬ ਵਿੱਚ ਲਗਭਗ ਚਾਰ ਦਹਾਕਿਆਂ ਦਾ ਸਭ ਤੋਂ ਭਿਆਨਕ ਹੜ੍ਹ ਹੈ। 5 ਲੱਖ ਏਕੜ ਫ਼ਸਲ ਬਰਬਾਦ ਹੋ ਗਈ ਹੈ, ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਪਲ ਵਿੱਚ ਵਹਿ ਗਈ। 3,200 ਸਰਕਾਰੀ ਸਕੂਲਾਂ ਦਾ ਨੁਕਸਾਨ ਹੋਇਆ ਹੈ, ਜਿੱਥੇ ਇਨ੍ਹਾਂ ਬੱਚਿਆਂ ਦੇ ਸੁਫ਼ਨੇ ਜਨਮ ਲੈਂਦੇ ਸਨ। ਸ਼ੁਰੂਆਤੀ ਅੰਦਾਜ਼ੇ ਅਨੁਸਾਰ ਲਗਭਗ 13,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਪਰ ਲੋਕਾਂ ਦੇ ਦੁੱਖ ਅਤੇ ਤਕਲੀਫ਼ਾਂ ਦਾ ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ।

ਪੰਜਾਬ ਸਰਕਾਰ ਇਸ ਆਪਦਾ ਵਿੱਚ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਨੇ ਦਿਖਾਇਆ ਹੈ ਕਿ ਜਨਸੇਵਾ ਦਾ ਮਤਲਬ ਕੀ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਰਾਹਤ ਅਤੇ ਬਚਾਅ ਕੰਮ ਵਿੱਚ ਦਿਨ-ਰਾਤ ਲੱਗੀਆਂ ਸਰਕਾਰੀ ਟੀਮਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ। ਰਾਹਤ ਕੈਂਪ ਲਗਾਏ ਗਏ, ਖਾਣੇ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ।

ਸਰਕਾਰ ਦਾ ਤੁਰੰਤ ਜਵਾਬ ਤਾਰੀਫ਼ਯੋਗ ਰਿਹਾ ਹੈ। ਰਾਹਤ ਕੰਮਾਂ ਵਿੱਚ ਲੱਗੇ ਅਫਸਰ ਅਤੇ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਵਿੱਚ ਜੁੱਟੇ ਰਹੇ। ਇਹ ਦਿਖਾਉਂਦਾ ਹੈ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ ਅਤੇ ਹਰ ਸੰਕਟ ਵਿੱਚ ਉਨ੍ਹਾਂ ਦੀ ਢਾਲ ਬਣ ਕੇ ਖੜ੍ਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫਿਰ ਤੋਂ ਖੜ੍ਹਾ ਕਰੀਏ। ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸ਼ੁਰੂ ਕੀਤਾ ਗਿਆ ‘ਮਿਸ਼ਨ ਚੜ੍ਹਦੀ ਕਲਾ’ ਸਿਰਫ਼ ਇੱਕ ਮੁਹਿੰਮ ਨਹੀਂ, ਬਲਕਿ ਪੰਜਾਬ ਦੇ ਮੁੜ ਨਿਰਮਾਣ ਦਾ ਸੰਕਲਪ ਹੈ। ਇਹ ਮਿਸ਼ਨ ਦਿਖਾਉਂਦਾ ਹੈ ਕਿ ਚੜ੍ਹਦੀ ਕਲਾ ਦੀ ਭਾਵਨਾ ਕਦੇ ਵੀ ਖਤਮ ਨਹੀਂ ਹੋ ਸਕਦੀ – ਨਾ ਆਪਦਾ ਵਿੱਚ, ਨਾ ਮੁਸੀਬਤ ਵਿੱਚ।

ਜਿਵੇਂ ਮੁੱਖ ਮੰਤਰੀ ਜੀ ਨੇ ਕਿਹਾ ਹੈ, “ਹੜ੍ਹ ਸਿਰਫ਼ ਪਾਣੀ ਨਹੀਂ ਲੈ ਕੇ ਆਇਆ, ਬਲਕਿ ਲੱਖਾਂ ਸਪਨਿਆਂ ਨੂੰ ਵਹਾ ਲੈ ਗਿਆ”। ਪਰ ਸਾਨੂੰ ਮਿਲ ਕੇ ਇਨ੍ਹਾਂ ਸੁਪਨਿਆਂ ਨੂੰ ਫਿਰ ਤੋਂ ਜਗਾਉਣਾ ਹੈ। ਹਰ ਟੁੱਟੇ ਘਰ ਨੂੰ ਦੁਬਾਰਾ ਬਣਾਉਣਾ ਹੈ, ਹਰ ਬਿਖਰੇ ਪਰਿਵਾਰ ਨੂੰ ਜੋੜਨਾ ਹੈ। ਅਤੇ ਇਹ ਤਾਂ ਹੀ ਸੰਭਵ ਹੋ ਪਾਏਗਾ ਜਦੋਂ ਲੋਕ ਅਤੇ ਪੰਜਾਬ ਸਰਕਾਰ ਇਕੱਠੇ ਹੋ ਕੇ ਕੰਮ ਕਰਨਗੇ ਤੇ ਸਹਿਯੋਗ ਦੇਣਗੇ, ਕਿਉਂਕਿ ਕੁਦਰਤੀ ਆਪਦਾ ਨਾਲ ਲੜਨਾ ਇੰਨਾ ਆਸਾਨ ਨਹੀਂ, ਤਾਂ ਸਰਕਾਰ ਨੇ ਇੱਕ ਕਦਮ ਮਿਸ਼ਨ ਚੜ੍ਹਦੀ ਕਲਾ ਨਾਲ ਵਧਾਇਆ ਹੈ ਹੁਣ ਤੁਹਾਡੀ ਵਾਰੀ ਹੈ।

7 ਲੱਖ ਲੋਕ ਅੱਜ ਵੀ ਬੇਘਰ ਹਨ। ਉਨ੍ਹਾਂ ਦੇ ਸਿਰ ਉੱਤੇ ਛੱਤ ਨਹੀਂ ਹੈ। ਸਾਡੇ ਵਿੱਚੋਂ ਕੋਈ ਵੀ ਇਸ ਦੀ ਕਲਪਨਾ ਨਹੀਂ ਕਰ ਸਕਦਾ ਕਿ ਉਨ੍ਹਾਂ ਨੂੰ ਕਿਹਾ ਮਹਿਸੂਸ ਹੁੰਦਾ ਹੋਵੇਗਾ। ਕੁਦਰਤ ਦੇ ਪ੍ਰਕੋਪ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਨਾਲ ਇਹ ਸਭ ਹੋਇਆ ਹੈ। ਹੁਣ ਉਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਤੁਹਾਡੇ ਸਾਥ ਦੀ। ਤੁਹਾਡਾ ਇੱਕ ਰੁਪਿਆ ਵੀ ਕਿਸੇ ਲਈ ਉਮੀਦ ਬਣ ਸਕਦਾ ਹੈ। ਤੁਹਾਡਾ ਛੋਟਾ ਜਿਹਾ ਯੋਗਦਾਨ ਕਿਸੇ ਬੱਚੇ ਨੂੰ ਸਕੂਲ ਵਾਪਸ ਭੇਜ ਸਕਦਾ ਹੈ, ਕਿਸੇ ਮਾਂ ਨੂੰ ਰਸੋਈ ਫਿਰ ਤੋਂ ਜਮਾਉਣ ਵਿੱਚ ਮਦਦ ਕਰ ਸਕਦਾ ਹੈ, ਜਾਂ ਕਿਸੇ ਬੁਜ਼ੁਰਗ ਨੂੰ ਦਵਾਈ ਦਿਲਾ ਸਕਦਾ ਹੈ।

ਸਰਕਾਰ ਦਾ ਸਾਥ ਨਿਭਾਓ, ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਨ੍ਹਾਂ ਲੋਕਾਂ ਦਾ ਸਾਥ ਦੇਣ ਲਈ। ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਸਰਕਾਰ ਵਿਆਪਕ ਮੁੜ ਨਿਰਮਾਣ ਯੋਜਨਾ ਤੇ ਕੰਮ ਕਰ ਰਹੀ ਹੈ। ਪਰ ਇਹ ਕੰਮ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਸਰਕਾਰ ਨਾਲ ਖੜ੍ਹੇ ਹੋਈਏ। ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾਈਏ। ਅਤੇ ਉਨ੍ਹਾਂ ਲੋਕਾਂ ਦੇ ਮੋਢੇ ਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਹਿਸਾਸ ਕਰਾਈਏ ਕਿ ਅਸੀਂ ਤੁਹਾਡੇ ਨਾਲ ਹਾਂ। ਇਹੀ ਹੈ ਅਸਲੀ ਪੰਜਾਬੀਅਤ, ਇਹੀ ਹੈ ਚੜ੍ਹਦੀ ਕਲਾ ਦੀ ਸੱਚੀ ਭਾਵਨਾ।

ਹਰ ਯੋਗਦਾਨ ਮਾਇਨੇ ਰੱਖਦਾ ਹੈ। ਚਾਹੇ ਤੁਸੀਂ ₹100 ਦੇ ਸਕੋ ਜਾਂ ₹10,000 – ਹਰ ਰਾਸ਼ੀ ਮਾਇਨੇ ਰੱਖਦੀ ਹੈ। ਤੁਹਾਡਾ ਯੋਗਦਾਨ ਸਿਰਫ਼ ਪੈਸਾ ਨਹੀਂ ਹੈ, ਇਹ ਪਿਆਰ ਹੈ, ਇਨਸਾਨੀਯਤ ਹੈ, ਅਤੇ ਏਕਤਾ ਦਾ ਸੰਦੇਸ਼ ਹੈ। ਇਹ ਦਿਖਾਉਂਦਾ ਹੈ ਕਿ ਕੁਦਰਤ ਦੀ ਮਾਰ ਨਾਲ ਭਾਵੇਂ ਇਮਾਰਤਾਂ ਡਿੱਗ ਜਾਣ, ਪਰ ਇਨਸਾਨੀਅਤ ਅਤੇ ਭਰਾਤਰੀ ਭਾਵ ਕਦੇ ਨਹੀਂ ਡਿੱਗਦਾ। ਮਿਸ਼ਨ ਚੜ੍ਹਦੀ ਕਲਾ ਵਿੱਚ ਯੋਗਦਾਨ ਕਰ ਕੇ ਤੁਸੀਂ ਨਾ ਸਿਰਫ਼ ਪੰਜਾਬ ਦੇ ਮੁੜ ਨਿਰਮਾਣ ਵਿੱਚ ਭਾਗੀਦਾਰ ਬਣੋਗੇ, ਬਲਕਿ ਇੱਕ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਦੇਵੋਗੇ। ਆਓ, ਮਿਲ ਕੇ ਪੰਜਾਬ ਨੂੰ ਫਿਰ ਤੋਂ ਉਸ ਦੀ ਪੂਰੀ ਸ਼ਾਨ ਨਾਲ ਖੜ੍ਹਾ ਕਰੀਏ। ਇੱਕ ਵਾਰ ਫਿਰ ਆਪਣੇ ਆਪ ਨੂੰ ਯਾਦ ਕਰਾਉਣਾ ਹੈ ਕਿ ਪੰਜਾਬ ਦਾ ਮਤਲਬ ਪੰਜਾਬ ਨਹੀਂ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਦੂਸਰਿਆਂ ਨੂੰ ਰਹਿਣਾ ਸਿਖਾਉਣਾ ਹੈ!ਤੁਹਾਡਾ ਇਕ ਛੋਟਾ ਜਿਹਾ ਕਦਮ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ

Leave a comment

Your email address will not be published. Required fields are marked *

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.