• Home  
  • GNDU ਦੇ ਖੋਜਕਰਤਾਵਾਂ ਨੇ ਵਿਕਸਤ ਕੀਤੀ ‘ਫੋਰਆਰਮ ਟਵਿਸਟਿੰਗ ਮਸ਼ੀਨ’
- ਟੈਕਨੋਲੋਜੀ

GNDU ਦੇ ਖੋਜਕਰਤਾਵਾਂ ਨੇ ਵਿਕਸਤ ਕੀਤੀ ‘ਫੋਰਆਰਮ ਟਵਿਸਟਿੰਗ ਮਸ਼ੀਨ’

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਫੈੈਕਲਟੀ ਮੈੈਂਬਰਾਂ ਵੱਲੋਂ ਇੱਕ ਨਵੀਂ ਜਿਮ ਮਸ਼ੀਨ “ਫੋਰਆਰਮ ਟਵਿਸਟਿੰਗ ਮਸ਼ੀਨ” ਦੇ ਪ੍ਰੋਟੋਟਾਈਪ ਤਿਆਰ ਕੀਤਾ ਗਿਆ ਹੈ। “ਫੋਰਆਰਮ ਟਵਿਸਟਿੰਗ ਮਸ਼ੀਨ” ਦਾ ਉਦੇਸ਼ ਨਿਯੰਤਰਿਤ ਰੋਟੇਸ਼ਨ ਰਾਹੀਂ ਬਾਜੂਆਂ ਅਤੇ ਮੋਢਿਆਂ ਦੀ ਤਾਕਤ ਨੂੰ ਵਧਾਉਣਾ ਹੈ, ਜੋ ਖਿਡਾਰੀਆਂ, ਰੀਹੈਬੀਲੀਟੇਸ਼ਨ ਮਰੀਜ਼ਾਂ ਅਤੇ ਆਮ ਫਿਟਨੈਸ ਲਈ ਲਾਭਦਾਇਕ ਹੈ। ਖੋਜਕਰਤਾਵਾਂ ਨੇ ਨਾ ਸਿਰਫ […]

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਫੈੈਕਲਟੀ ਮੈੈਂਬਰਾਂ ਵੱਲੋਂ ਇੱਕ ਨਵੀਂ ਜਿਮ ਮਸ਼ੀਨ “ਫੋਰਆਰਮ ਟਵਿਸਟਿੰਗ ਮਸ਼ੀਨ” ਦੇ ਪ੍ਰੋਟੋਟਾਈਪ ਤਿਆਰ ਕੀਤਾ ਗਿਆ ਹੈ। “ਫੋਰਆਰਮ ਟਵਿਸਟਿੰਗ ਮਸ਼ੀਨ” ਦਾ ਉਦੇਸ਼ ਨਿਯੰਤਰਿਤ ਰੋਟੇਸ਼ਨ ਰਾਹੀਂ ਬਾਜੂਆਂ ਅਤੇ ਮੋਢਿਆਂ ਦੀ ਤਾਕਤ ਨੂੰ ਵਧਾਉਣਾ ਹੈ, ਜੋ ਖਿਡਾਰੀਆਂ, ਰੀਹੈਬੀਲੀਟੇਸ਼ਨ ਮਰੀਜ਼ਾਂ ਅਤੇ ਆਮ ਫਿਟਨੈਸ ਲਈ ਲਾਭਦਾਇਕ ਹੈ। ਖੋਜਕਰਤਾਵਾਂ ਨੇ ਨਾ ਸਿਰਫ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਤਿਆਰ ਕੀਤਾ ਹੈ, ਸਗੋਂ ਇਸ ਅਸਲੀ ਰਚਨਾ ਲਈ ਡਿਜ਼ਾਈਨ ਕਾਪੀਰਾਈਟ ਵੀ ਹਾਸਲ ਕੀਤਾ ਹੈ, ਜੋ ਯੂਨੀਵਰਸਿਟੀ ਦੀ ਸਰੀਰਕ ਸਿੱਖਿਆ ਅਤੇ ਖੇਡ ਵਿਿਗਆਨ ਵਿੱਚ ਨਵੀਨਤਾ ਅਤੇ ਵਿਹਾਰਕ ਖੋਜ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਇਸ ਨਵੀਨਤਮ ਫਿਟਨੈਸ ਉਪਕਰਣ ਨੂੰ ਵਿਭਾਗ ਦੇ ਫੈਕਲਟੀ ਮੈਂਬਰ ਡਾ. ਆਕਿਲ ਰਸੂਲ ਅਤੇ ਡਾ. ਪਰਮਿੰਦਰ ਸਿੰਘ ਨੇ ਡਿਜ਼ਾਈਨ ਅਤੇ ਵਿਕਸਤ ਕੀਤਾ ਹੈ। ਖੋਜਕਰਤਾ ਡਾ. ਪਰਮਿੰਦਰ ਸਿੰਘ ਅਤੇ ਡਾ. ਆਕਿਲ ਰਸੂਲ ਨੇ ਵਾਈਸ-ਚਾਂਸਲਰ, ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਅਤੇ ਨਵੀਨਤਾ ਤੇ ਖੋਜ ਪ੍ਰਤੀ ਪ੍ਰੇਰਣਾ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਪਲਵਿੰਦਰ ਸਿੰਘ, ਰਜਿਸਟਰਾਰ, ਪ੍ਰੋ. ਕੇ ਐਸ ਚਾਹਲ, ਅਤੇ ਡੀਨ ਵਿਦਆਰਥੀ ਭਲਾਈ, ਪ੍ਰੋ. ਹਰਵਿੰਦਰ ਸਿੰਘ ਸੈਣੀ ਦਾ ਵੀ ਨਿਰੰਤਰ ਸਹਿਯੋਗ ਅਤੇ ਸਹੂਲਤਾਂ ਉਪਲਬਧ ਕਰਵਾਉਣ ਲਈ ਧੰਨਵਾਦ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਨਦੀਪ ਸਿੰਘ ਨੂੰ ਵਿਕਾਸ ਪ੍ਰਕਿਿਰਆ ਦੌਰਾਨ ਉਨ੍ਹਾਂ ਦਾ ਨਿਰੰਤਰ ਮਾਰਗਦਰਸ਼ਨ ਕਰਦੇ ਰਹਿਣ ਅਤੇ ਪ੍ਰੇਰਣਾ ਲਈ ਵਿਸ਼ੇਸ਼ ਸ਼ਲਾਘਾ ਦਿੱਤੀ ਗਈ।

ਫੋਰਆਰਮ ਟਵਿਸਟਿੰਗ ਮਸ਼ੀਨ ਦਾ ਪ੍ਰੋਟੋਟਾਈਪ ਯੂਨੀਵਰਸਿਟੀ ਜਿਮ ਨੂੰ ਰਸਮੀ ਤੌਰ ’ਤੇ ਪੇਸ਼ ਕਰ ਦਿੱਤਾ ਗਿਆ ਹੈ, ਜੋ ਖੋਜ-ਅਧਾਰਿਤ ਨਵੀਨਤਾ ਨੂੰ ਵਿਹਾਰਕ ਸਿਖਲਾਈ ਵਾਤਾਵਰਣ ਵਿੱਚ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪ੍ਰਾਪਤੀ ਯੂਨੀਵਰਸਿਟੀ ਦੀ ਖੋਜ, ਨਵੀਨਤਾ ਅਤੇ ਵਿਹਾਰਕਤਾ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ, ਖੋਜ ਅਤੇ ਸਮਾਜਿਕ ਸ਼ਮੂਲੀਅਤ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੇ ਯੂਨੀਵਰਸਿਟੀ ਦੇ ਮਿਸ਼ਨ ਨਾਲ ਮੇਲ ਖਾਂਦੀ ਹੈ।

Leave a comment

Your email address will not be published. Required fields are marked *

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.