ਭਾਰਤ ਸਰਕਾਰ ਵਲੋਂ ਪ੍ਰਾਪਤ ਸਪੈਸ਼ਲ ਅਵੇਅਰਨੈਸ ਕੈਂਪੇਨ ਦੇ ਤਹਿਤ ਜਿਲ੍ਹਾਂ ਸਮਾਜਿਕ ਸੁਰੱਖਿਆ ਵਿਭਾਗ, ਗੁਰਦਾਸਪੁਰ ਦੇ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਜਸਮੀਤ ਕੌਰ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਨਾਰੀ ਸ਼ਕਤੀ ਕੇਂਦਰ ਵਿਖੇ ਇੱਕ ਸਪੈਸ਼ਲ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਵਿਭਾਗਾਂ ਤੋਂ ਰਿਸੋਰਸ ਪਰਸਨਾਂ ਵਲੋਂ ਆਂਗਣਵਾੜੀ ਵਰਕਰਾਂ ਨੂੰ ਜਾਣਕਾਰੀ ਮੁਹੱਇਆ ਕਰਵਾਈ ਗਈ। ਇਸ ਕੈਂਪ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਆਏ ਐਡਵੋਕੇਟ ਭਾਵਨਾ ਸ਼ਰਮਾ ਵਲੋਂ ਮਹਿਲਾ ਕੇਂਦਰਿਤ ਕਾਨੂੰਨਾਂ ਅਤੇ ( Domestic Violence) ਘਰੇਲੂ ਹਿੰਸਾ ਦੇ ਖਿਲਾਫ ਜਾਣਕਾਰੀ ਦਿੱਤੀ ਗਈ।
ਹੈਲਥ ਡਿਪਾਰਟਮੈਂਟ ਵਲੋਂ ਆਏ ਡਾਕਟਰ ਭੁਪਿੰਦਰਜੀਤ ਕੌਰ ਵਲੋਂ ਆਂਗਣਵਾਰੀ ਵਰਕਰਾਂ ਨੂੰ ਅਨੀਮੀਆ, ਮਾਹਵਾਰੀ ਦੀ ਸਫਾਈ ਅਤੇ ਸਹੀ ਖਾਣ ਪਾਣ ਵਲੋਂ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸ਼੍ਰੀ ਅੰਕੁਸ਼ ਸ਼ਰਮਾ (ਜਿਲ੍ਹਾ ਕੁਆਰਡੀਨੇਟਰ), ਸ਼੍ਰੀਮਤੀ ਅਨੂੰ ਗਿੱਲ (ਸੈਂਟਰ ਐਡਮਨਿਸਟ੍ਰੇਟਰ), ਮਿਸ ਹਰਪ੍ਰੀਤ ਅੱਤਰੀ (ਡਾਟਾ ਐਂਟਰੀ ਓਪਰੇਟਰ), ਸ਼੍ਰੀਮਤੀ ਬਲਜੀਤ ਕੋਰ (ਸੁਪਰਵਾਈਜਰ), ਸ਼੍ਰੀਮਤੀ ਕੁਲਵੰਤ ਕੌਰ (ਸੁਪਰਵਾਈਜਰ),ਵਲੋਂ ਮਿਸ਼ਨ ਸ਼ਕਤੀ, ਸਖੀ ਵਨ ਸਟਾਪ ਸੈਂਟਰ, ਪ੍ਰਧਾਨ ਮੰਤਰੀ ਮਾਤਰੂ ਵੰਧਨਾ ਯੋਜਨਾ ਆਦਿ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।



