ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 10 ਨਵੰਬਰ 2025 ਤਕ ਚਲਣ ਵਾਲੇ ਜ਼ੋਨਲ ਤੇ ਇੰਟਰ-ਜ਼ੋਨਲ ਯੂਥ ਯੁਵਕ ਮੇਲੇ- 2025 ਦੀ ਸ਼ੁਰੂਆਤ ਅੱਜ ਸਮਾਜਕ ਸੰਵੇਦਨਸ਼ੀਲਤਾ ਤੇ ਕਲਾਤਮਕ ਜੋਸ਼ ਨਾਲ ਹੋਈ। ਪੰਜਾਬ ਵਿੱਚ ਆਏ ਹਾਲੀਆ ਹੜਾਂ ਨਾਲ ਜੁੜੇ ਦਰਦ ਤੇ ਮਨੁੱਖੀ ਸਾਂਝ ਨੂੰ ਸਮਰਪਿਤ ਇਸ ਯੁਵਕ ਮੇਲੇ ਦਾ ਥੀਮ ਦਰਸ਼ਕਾਂ ਦੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਹੈ।ਵਿਦਿਆਰਥੀਆਂ ਨੇ ਸਕਿਟ, ਕਾਸਟਿਊਮ ਪਰੇਡ ਮਾਮਿਕਰੀ ਅਤੇ ਕਲਾਵਾਂ ਰਾਹੀਂ ਹੜ੍ਹ ਪੀੜਤ ਪਰਿਵਾਰਾਂ ਦੇ ਦੁੱਖ ਤੇ ਹੌਸਲੇ ਨੂੰ ਕਲਾਤਮਕ ਢੰਗ ਨਾਲ ਦਰਸਾਇਆ ਉੱਥੇ ਇਸ ਸੰਕਟ ਦੀ ਘੜੀ ਵਿਚ ਲੋਕਾਂ ਵੱਲੋ ਧਰਮ, ਹੱਦਾਂ -ਸਰਹੱਦਾਂ ਤੋਂ ਉਪਰ ਉੱਠ ਕਿ ਕੀਤੀ ਗਈ ਮਦਦ ਦੀ ਰੱਜ ਕਿ ਤਰੀਫ਼ ਕੀਤੀ ਗਈ।
ਦਰਸ਼ਕ ਵੀ ਇਸ ਮੌਕੇ ਵਿਦਿਆਰਥੀਆਂ ਦੇ ਜੋਸ਼ ਤੇ ਸੰਵੇਦਨਾ ਭਰੇ ਪ੍ਰਦਰਸ਼ਨਾਂ ਨਾਲ ਭਾਵੁਕ ਹੋ ਉੱਠੇ। ਯੁਵਕ ਮੇਲੇ ਦਾ ਆਗਾਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਹਰਵਿੰਦਰ ਸਿੰਘ ਸੈਣੀ, ਡਾਇਰੈਕਟਰ ਯੂਥ ਵੈਲਫੇਅਰ ਡਾ. ਅਮਨਦੀਪ ਸਿੰਘ, ਤੇ ਡੀ.ਐਸ.ਪੀ. ਸ਼ਿਵ ਦਰਸ਼ਨ ਸਿੰਘ ਵੱਲੋਂ ਸਾਂਝੇ ਤੌਰ ਤੇ ਸਮ੍ਹਾ ਰੋਸ਼ਨ ਕਰਕੇ ਕੀਤਾ ਜਦੋਂਕਿ ਇਸ ਤੋਂ ਪਹਿਲਾ ਇਸ ਸਾਲ ਅਕਾਲ ਚਲਾਣਾ ਕਰ ਗਈਆਂ ਮਹਾਨ ਸਖਸ਼ੀਅਤਾਂ,ਕਲਾਕਾਰਾਂ ਨੂੰ ਇੱਕ ਮਿੰਟ ਦਾ ਮੋਨ ਧਾਰ ਕਿ ਸ਼ਰਧਾਂਜਲੀ ਦਿੱਤੀ ਗਈ। ਹੜ੍ਹਾਂ ਦੌਰਾਨ ਮਾਰੇ ਲੋਕਾਂ ਅਤੇ ਪੀੜਾਂ ਹੰਢਾ ਰਹੇ ਲੋਕਾਂਪ੍ਰਤੀ ਵੀ ਸੰਵੇਦਨਾ ਪ੍ਰਗਟ ਕੀਤੀ ਗਈ।ਡਾ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਸ਼ ਤੇ ਵਿਦੇਸ਼ ਤੋਂ ਜਿਸ ਤਰ੍ਹਾਂ ਮਦਦ ਕੀਤੀ ਗਈ ਏਕਤਾ ਤੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਤੇ ਸੇਵਾ ਭਾਵ ਨਾਲ ਜੀਵਨ ਵਿੱਚ ਸਫਲਤਾ ਆਪਣੇ ਆਪ ਮਿਲਦੀ ਹੈ।

ਡਾ. ਅਮਨਦੀਪ ਸਿੰਘ, ਇੰਚਾਰਜ ਯੂਥ ਵੈਲਫੇਅਰ ਵਿਭਾਗ ਨੇ ਦੱਸਿਆ ਕਿ 10 ਨਵੰਬਰ 2025 ਤਕ ਚਲਣ ਵਾਲੇ ਇਸ ਯੁਵਕ ਮੇਲੇ ਵਿਚ ਵੱਖ ਵੱਖ ਕਲਾਵਾਂ ਦੇ ਪ੍ਰਦਰਸ਼ਨ ਲਈ ਦਸ਼ਮੇਸ਼ ਆਡੀਟੋਰੀਅਮ, ਆਰਕੀਟੈਕਚਰ ਵਿਭਾਗ ਤੇ ਕਾਨਫਰੰਸ ਹਾਲ — ਵਿੱਚ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ।ਅੱਜ ਸਵੇਰੇ ਦਸ਼ਮੇਸ਼ ਆਡੀਟੋਰੀਅਮ ਵਿੱਚ ਕਾਸਟਿਊਮ ਪਰੇਡ, ਮਿਮਿਕਰੀ, ਸਕਿਟ, ਗੀਤ/ਗ਼ਜ਼ਲ ਤੇ ਫੋਕ ਗੀਤਾਂ ਨਾਲ ਫੈਸਟਿਵਲ ਦੀ ਸ਼ੁਰੂਆਤ ਹੋਈ। ਆਰਕੀਟੈਕਚਰ ਵਿਭਾਗ ਵਿੱਚ ਪੇਂਟਿੰਗ ਆਨ ਦ ਸਪਾਟ ਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ, ਜਦਕਿ ਦੁਪਹਿਰ ਵਾਲੇ ਸੈਸ਼ਨ ਵਿੱਚ ਕੋਲੇਜ, ਕਲੇ ਮਾਡਲਿੰਗ, ਸਲੋਗਨ ਰਾਈਟਿੰਗ ਤੇ ਕਾਰਟੂਨਿੰਗ ਪ੍ਰੋਗਰਾਮ ਹੋਏ।ਕਾਨਫਰੰਸ ਹਾਲ ਵਿੱਚ ਕਵਿਤਾ ਸਿਮਪੋਜ਼ੀਅਮ, ਇਲੋਕਿਊਸ਼ਨ ਤੇ ਡਿਬੇਟ ਦੇ ਮੁਕਾਬਲੇ ਹੋਏ ਜਿੱਥੇ ਵਿਦਿਆਰਥੀਆਂ ਨੇ ਆਪਣੀ ਸਾਹਿਤਕ ਤੇ ਬੋਧਿਕ ਯੋਗਤਾ ਦਰਸਾਈ।ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਦਸ਼ਮੇਸ਼ ਆਡੀਟੋਰੀਅਮ ਵਿੱਚ ਗਰੁੱਪ ਸ਼ਬਦ ਭਜਨ, ਗਰੁੱਪ ਸੌਂਗ (ਇੰਡਿਅਨ) ਤੇ ਗਿੱਧਾ ਵਰਗੀਆਂ ਪ੍ਰਸਤੁਤੀਆਂ ਹੋਣਗੀਆਂ।
ਆਰਕੀਟੈਕਚਰ ਵਿਭਾਗ ਵਿੱਚ ਰੰਗੋਲੀ, ਫੁਲਕਾਰੀ, ਪੇਂਟਿੰਗ ਸਟਿਲ ਲਾਈਫ ਤੇ ਸਕੇਚਿੰਗ ਹੋਣਗੇ, ਜਦਕਿ ਕਾਨਫਰੰਸ ਹਾਲ ਵਿੱਚ ਕੁਇਜ਼ (ਪ੍ਰੀਲਿਮਨਰੀ ਤੇ ਫਾਈਨਲ) ਕਰਵਾਇਆ ਜਾਵੇਗਾ। ਇਸ ਤੋਂ ਪਹਿਲਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡੀਨ ਵਿਦਿਆਰਥੀ ਭਲਾਈ ਡਾ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਯੁਵਕ ਮੇਲੇ ਪੰਜਾਬ ਦੀ ਰੂਹ ਅਤੇ ਸਭਿਆਚਾਰਕ ਵਿਰਾਸਤ ਨੂੰ ਜਿੱਥੇ ਅੱਗੇ ਲੈ ਕਿ ਜਾਣ ਦਾ ਵਾਹਕ ਹਨ ਉੱਥੇ ਨੌਜਵਾਨਾਂ ਨੂੰ ਕਲਾ, ਸੰਗੀਤ ਅਤੇ ਵਿਚਾਰ-ਵਟਾਂਦਰੇ ਰਾਹੀਂ ਆਪਣੇ ਅੰਦਰਲੀ ਕਲਾ ਸਮਰਥਾ ਨੂੰ ਵਿਖਾਉਣ ਦਾ ਮੌਕਾ ਦਿੰਦਾ ਹੈ। ਸੰਗੀਤ ਅਤੇ ਵਿਚਾਰ-ਵਟਾਂਦਰੇ ਰਾਹੀਂ ਆਪਣੇ ਅੰਦਰਲੀ ਕਲਾ ਸਮਰਥਾ ਨੂੰ ਵਿਖਾਉਣ ਦਾ ਮੌਕਾ ਦਿੰਦਾ ਹੈ।
ਉਹਨਾਂ 14 ਸਿੱਖਿਆ ਕਾਲਜਾਂ ਦੇ ਭਾਗ ਲੈ ਰਹੇ 300 ਦੇ ਕਰੀਬ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹਨਾਂ ਯੁਵਕ ਮੇਲਿਆਂ ਵਿਚ ਇਨਾਮ ਲੈਣੇ ਉਹਨੇ ਮਹੱਤਵਪੂਰਨ ਨਹੀਂ ਹਨ ਜਿਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣਾ ਜ਼ਰੂਰੀ ਹੈ।ਉਹਨਾਂ ਕਿਹਾ ਇਸ ਜ਼ੋਨਲ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀ ਕਲਾਕਾਰ ਅਗਲੇ ਇੰਟਰ-ਜ਼ੋਨ ਯੂਥ ਫੈਸਟਿਵਲ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨਗੇ। ਪਹਿਲੇ ਦੋ ਦਿਨਾਂ ਸਿਖਿਆ ਕਾਲਜਾਂ ਦੇ ਯੁਵਕ ਮੇਲੇ ਦੀ ਸਮਾਪਤੀ 14 ਅਕਤੂਬਰ ਨੂੰ ਲੋਕ ਨਾਚ ਗਿੱਧੇ ਨਾਲ ਹੋਵੇਗਾ, ਜੋ ਚੜ੍ਹਦੀ ਕਲਾ ਦੀ ਆਤਮਿਕ ਭਾਵਨਾ ਦਾ ਪ੍ਰਤੀਕ ਹੈ।



