ਜਰਨਲਿਜ਼ਮ , ਪਬਲਿਕ ਰਿਲੇਸ਼ਨ ਅਤੇ ਮੀਡੀਆ ਰਿਸਰਚ ਦੀ ਉੱਘੀ ਸੰਸਥਾ ਪਬਲਿਕ ਰਿਲੇਸ਼ਨ ਕੌਂਸਲ ਆਫ਼ ਇੰਡੀਆ ਨੇ ਆਪਣੇ 2025 ਦੇ ਐਵਾਰਡਸ ਦਾ ਐਲਾਨ ਅੱਜ ਬੰਗਲੋਰ ਵਿੱਚ ਕੀਤਾ ਹੈ। ਅੱਜ ਜਾਰੀ ਬਿਆਨ ਅਨੁਸਾਰ ਦੇਸ਼ ਦੇ ਉੱਘੇ ਲੇਖਕ ਅਤੇ ਪੱਤਰਕਾਰ ਪ੍ਰੋਫੈਸਰ ਡਾ. ਕਿਸ਼ਨ ਕੁਮਾਰ ਰੱਤੂ ਨੂੰ ਇਸ ਸਾਲ ਦਾ ਰਾਸ਼ਟਰੀ ਨੈਸ਼ਨਲ ਚਾਣਕੀਆ ਮੀਡੀਆ ਐਵਾਰਡ ਪੱਤਰਕਾਰਤਾ ਜਰਨਲਿਜ਼ਮ ਦੇ ਖੇਤਰ ਵਿੱਚ ਉਹਨਾਂ ਦੀਆਂ ਪਿਛਲੀਆਂ 50 ਸਾਲ ਦੀਆਂ ਸੇਵਾਵਾਂ ਦੇ ਮੱਦੇ ਨਜ਼ਰ ਦਿੱਤੇ ਜਾਣ ਦੀ ਘੋਸ਼ਣਾ ਕੀਤੀ ਗਈ ਹੈ ।
ਅੱਜ ਬੰਗਲੌਰ ਵਿੱਚ ਹੋਈ ਨਿਰਣਾਇਕ ਮੰਡਲ ਦੀ ਮੀਟਿੰਗ ਜੋ ਉਘੀਆਂ ਸ਼ਖਸੀਅਤਾਂ ਅਤੇ ਮੀਡੀਆ ਤੇ ਸਾਬਕਾ ਜਸਟਿਸ ਅਤੇ ਪਬਲਿਕ ਰਿਲੇਸ਼ਨ ਦੇ ਕਈ ਉੱਘੇ ਨਾਮਵਰ ਹਸਤੀਆਂ ਦੀ ਸ਼ਮੂਲੀਅਤ ਵਾਲੇ ਪਰਜੀਡੀਅਮ ਨੇ ਹੋਰਨਾ ਅਵਾਰਡ ਦੇ ਨਾਲ ਡਾਕਟਰ ਰੱਤੂ ਲਈ ਇਸ ਐਵਾਰਡ ਦਾ ਐਲਾਨ ਵੀ ਕੀਤਾ ਹੈ । ਇਹ ਅਵਾਰਡ ਉਹਨਾਂ ਨੂੰ 26 ਸਤੰਬਰ ਨੂੰ ਗੋਆ ਵਿੱਚ ਹੋ ਰਹੀ 19ਵੀਂ ਕੰਨਕਲੇਬ ਵਿੱਚ ਗੋਆ ਦੇ ਗਵਰਨਰ ਅਤੇ ਹੋਰ ਉੱਘੀਆਂ ਹਸਤੀਆਂ ਦੀ ਹਾਜ਼ਰੀ ਵਿੱਚ ਦਿੱਤਾ ਜਾਵੇਗਾ।
ਇੱਥੇ ਇਹ ਵਰਨਣਯੋਗ ਹੈ ਕਿ ਪ੍ਰੋਫੈਸਰ ਡਾਕਟਰ ਕਿਸ਼ਨ ਕੁਮਾਰ ਰੱਤੂ ਪਿਛਲੇ 50 ਸਾਲਾਂ ਤੋਂ ਮੀਡੀਆ ਦੇ ਖੇਤਰ ਵਿੱਚ ਇੱਕ ਲੇਖਕ ਦੇ ਤੌਰ ਤੇ ਅਤੇ ਇੱਕ ਪਰੋਲੀਫਾਈ ਜਰਨਲਿਸਟ ਦੇ ਤੌਰ ਤੇ ਟੈਲੀਵਿਜ਼ਨ ਅਤੇ ਦੇਸ਼ ਭਰ ਦੀਆਂ ਅਖ਼ਬਾਰਾਂ ਲਈ ਲਗਾਤਾਰ ਲਿਖ ਰਹੇ ਹਨ ਅਤੇ ਉਨਾਂ ਦੇ 25 ਹਜਾਰ ਤੋਂ ਜ਼ਿਆਦਾ ਲੇਖ ਦੁਨੀਆ ਭਰ ਦੀਆਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਦੇ ਨਾਲ 90 ਤੋਂ ਜ਼ਿਆਦਾ ਪੁਸਤਕਾਂ ਉਹਨਾਂ ਨੇ ਸਾਹਿਤ ਤੇ ਹੋਰ ਵਿਸ਼ਿਆਂ ਨਾਲ ਲਿਖ ਕੇ ਰਾਸ਼ਟਰ ਦੀ ਝੋਲੀ ਵਿੱਚ ਪਾਈਆਂ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਡਾ ਕ੍ਰਿਸ਼ਨ ਕੁਮਾਰ ਰੱਤੂ ਭਾਰਤੀ ਪ੍ਰਸਾਰਨ ਸੇਵਾ ਦੇ ਸਾਬਕਾ ਸੀਨੀਅਰ ਅਧਿਕਾਰੀ ਹਨ ਅਤੇ ਦੇਸ਼ ਦੇ ਕਈ ਦੁਰਦਰਸ਼ਨ ਕੇਂਦਰਾਂ ਦੇ ਡਾਇਰੈਕਟਰ ਰਹਿ ਚੁੱਕੇ ਹਨ ਅਤੇ ਟੈਲੀਵਿਜ਼ਨ ਦੀ ਭਾਸ਼ਾ ਤੇ ਪਹਿਲਾ ਸ਼ੋਧ ਪ੍ਰਬੰਧ ਅਰਥਾਤ ਖੋਜ਼ ਕਰਨ ਦਾ ਸਿਹਰਾ ਵੀ ਉਹਨਾਂ ਨੂੰ ਹੀ ਦਿੱਤਾ ਜਾਂਦਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਉਹਨਾਂ ਨੇ ਦੂਰਦਰਸ਼ਨ ਅਰਥਾਤ ਟੈਲੀਵਿਜ਼ਨ ਲਈ 150 ਤੋਂ ਜ਼ਿਆਦਾ ਡਾਕੂਮੈਂਟਰੀ ਫ਼ਿਲਮਾਂ ਅਤੇ ਹਜ਼ਾਰਾਂ ਅਜਿਹੇ ਪ੍ਰੋਗਰਾਮ ਨਿਰਮਾਣ ਨਿਰਦੇਸ਼ਤ ਕੀਤੇ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਇੱਕ ਉੱਘੇ ਬ੍ਰਾਡਕਾਸਟਰ ਹੋਣ ਦਾ ਮਾਨ ਸਨਮਾਨ ਹਾਸਲ ਹੈ।
ਡਾਕਟਰ ਰੱਤੂ ਰਤ ਨੂੰ ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਈ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ ਜਿਨਾਂ ਵਿੱਚ ਭਾਰਤੇਂਦੂ ਹਰਿਸ਼ਚੰਦਰ ਵਰਗਾ ਉਘਾ ਵਕਾਰੀ ਪੱਤਰਕਾਰਤਾ ਪੁਰਸਕਾਰ ਭਾਰਤ ਸਰਕਾਰ ਅਤੇ ਗ੍ਰਿਹ ਮੰਤਰਾਲੇ ਦਾ ਰਾਜਭਾਸ਼ਾ ਹਿੰਦੀ ਪੁਰਸਕਾਰ ਦੇ ਨਾਲ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਤੋਂ ਬਿਨਾਂ ਰਾਸ਼ਟਰੀ ਅਣੂਵਰਤ ਪੁਰਸਕਾਰ ਅਤੇ ਅਨੇਕਾਂ ਸਾਹਿਤ ਅਕੈਡਮੀਆਂ ਵਲੋਂ ਵੀ ਨਿਵਾਜੇ ਜਾ ਚੁੱਕੇ ਹਨ। ਇੱਥੇ ਵੀ ਵਰਨਯੋਗ ਹੈ ਕਿ ਡਾ. ਰੱਤੂ ਇਹਨਾਂ ਦਿਨਾਂ ਦੇ ਵਿੱਚ ਚੜ੍ਹਦੀਕਲਾ ਮੀਡੀਆ ਨਾਲ ਉੱਘੇ ਰੂਪਨਾਲ ਰੋਜ਼ਾਨਾ ਚੜ੍ਹਦੀਕਲਾ ਦੇ ਸਾਰੇ ਐਡੀਸ਼ਨਾਂ ਦੇ ਵਿੱਚ ਮੁੱਖ ਲੇਖ ਲਿਖਦੇ ਹਨ।



