ਸਰਹੱਦੀ ਖੇਤਰ ਕਸਬਾ ਡੇਰਾ ਬਾਬਾ ਨਾਨਕ ਦੇ ਆਸ ਪਾਸ ਪਿੰਡਾਂ ’ਚ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹੜ੍ਹ ਦੀ ਤਰਾਸਦੀ ਦੇਖਣ ਨੂੰ ਮਿਲ ਰਹੀ ਹੈ। ਹੜ੍ਹ ਪੀੜਤ ਪਰਿਵਾਰਾਂ ਦੀ ਪੰਜਾਬੀ ਗਾਇਕੀ ਦਾ ਸਰਤਾਜ ਗੈਰੀ ਸੰਧੂ ਨੇ ਵੀ ਹੜ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਹੈ। ਗਾਇਕ ਗੈਰੀ ਸੰਧੂ ਵੱਲੋਂ ਰਾਵੀ ਦਰਿਆ ਦੇ ਪਾਰਲੇ ਪਿੰਡ ਘਣੀਏ ਕੇ ਬੇਟ ਅਤੇ ਚੰਡੀਗੜ੍ਹ ਆਬਾਦੀ ਰਮਦਾਸ ਦੇ ਪੀੜਿਤ ਪਰਿਵਾਰਾਂ ਨੂੰ 10 ਸੱਜਰ ਸੂਈਆਂ ਮੱਝਾਂ ਦਿੱਤੀਆਂ ਹਨ।
ਟੋਨੀ ਸੰਧੂ, ਮਨਿੰਦਰ ਚੱਕੀ ਰਮਦਾਸ, ਸੱਜਣ ਪਹਿਲਵਾਨ ਚੰਦੂ ਨੰਗਲ, ਗੱਜਣ ਡੇਰਾ ਬਾਬਾ ਨਾਨਕ, ਹੈਪੀ ਕੋਟਲਾ, ਨਾਵਰ ਵੇਰਕਾ ਸਟੱਡ ਫਾਰਮ ਵੱਲੋਂ ਗੈਰੀ ਸੰਧੂ ਵੱਲੋਂ ਭੇਜੀਆਂ 10 ਮੱਝਾਂ ਦੇ ਰੱਸੇ ਲੋੜਵੰਦਾਂ ਨੂੰ ਫੜਾਏ ਗਏ। ਘਣੀਏ ਕੇ ਬੇਟ ਦੇ ਇੱਕ ਕਿਸਾਨ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਸਦੇ ਕੋਲ 6 ਦੁਧਾਰੂ ਮੱਝਾਂ ਸਨ, ਜੋ ਹੜ੍ਹ ਦੀ ਮਾਰ ਹੇਠ ਆਉਣ ਕਾਰਨ ਪਾਣੀ ’ਚ ਡੁੱਬ ਕੇ ਮਰ ਗਈਆਂ।
ਉਸ ਨੇ ਦੱਸਿਆ ਕਿ ਗੈਰੀ ਸੰਧੂ ਵੱਲੋਂ ਜੋ ਸਾਡਾ ਦਰਦ ਵੰਡਾਇਆ ਗਿਆ, ਉਸ ਲਈ ਹਮੇਸ਼ਾ ਰਿਣੀ ਰਹਿਣਗੇ। ਟੋਨੀ ਸੰਧੂ ਅਤੇ ਮਨਿੰਦਰ ਚੱਕੀ ਰਮਦਾਸ ਨੇ ਦੱਸਿਆ ਕਿ ਇਹ ਦੁਧਾਰੂ ਮੱਝਾਂ ਉਹਨਾਂ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਹਨ, ਜਿਨਾਂ ਦੇ ਪਸ਼ੂ ਜਾਂ ਤਾਂ ਰੁੜ ਗਏ ਸਨ ਜਾਂ ਪਾਣੀ ’ਚ ਡੁੱਬਣ ਕਰਕੇ ਮਰ ਗਏ ਸਨਮਦਦ ਲਈ ਮਨੁੱਖਤਾ ਦਾ ਦਰਦ ਰੱਖਣ ਵਾਲੇ ਅੱਗੇ ਆ ਰਹੇ ਹਨ।



