ਇਸ ਵਾਰ ਮਾਨਸੂਨ ਨੇ ਉੱਤਰੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ ਹੈ। ਪਿਛਲੇ 14 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਲਗਾਤਾਰ ਦੋ ਹਫ਼ਤਿਆਂ ਤੱਕ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ, 22 ਅਗਸਤ ਤੋਂ 4 ਸਤੰਬਰ ਦੇ ਵਿਚਕਾਰ, ਉੱਤਰੀ ਭਾਰਤ ਵਿੱਚ ਆਮ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਬਾਰਿਸ਼ ਹੋਈ ਹੈ।ਇਸ ਸਮੇਂ ਦੌਰਾਨ, ਜੰਮੂ-ਕਸ਼ਮੀਰ ਵਿੱਚ ਵੈਸ਼ਨੋ ਦੇਵੀ ਮਾਰਗ ‘ਤੇ ਬੱਦਲ ਫਟਣ, ਦਹਾਕਿਆਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਡਾ ਹੜ੍ਹ, ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਤੀਜੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣ ਅਤੇ ਹਿਮਾਚਲ-ਉੱਤਰਾਖੰਡ ਵਿੱਚ ਭਾਰੀ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਵਾਪਰੀਆਂ।



